

ਸਾਡੀ ਸਵੇਰ ਦੀ ਕੌਫੀ ਤੋਂ ਲੈ ਕੇ ਸਾਡੀ ਵੀਕਐਂਡ ਕਸਰਤ ਤੱਕ, ਪਾਣੀ ਲਗਭਗ ਸਾਡੇ ਹਰ ਕੰਮ ਦਾ ਸਹਾਰਾ ਹੈ।
ਪਰ ਸਾਡੀ ਪਾਣੀ ਦੀ ਸਪਲਾਈ ਅਮੁੱਕ ਨਹੀਂ ਹੈ, ਅਤੇ ਮੰਗ ਲਗਾਤਾਰ ਵੱਧ ਰਹੀ ਹੈ। ਤੁਹਾਡਾ ਹਰ ਸਮਝਦਾਰ ਫ਼ੈਸਲਾ ਇਸ ਕੀਮਤੀ ਸਰੋਤ ਨੂੰ ਅਗਲੇ ਕਈ ਸਾਲਾਂ ਲਈ ਸੁਰੱਖਿਅਤ ਰੱਖਣ ਵਿੱਚ ਮੱਦਦ ਕਰੇਗਾ।
ਰਾਜ ਪੱਧਰੀ ਪਾਣੀ ਦੇ ਭੰਡਾਰ ਪਿਛਲੇ ਸਾਲ ਨਾਲ ਤੁਲਨਾ ਵਿੱਚ 17%
ਘੱਟ ਹੋ ਚੁੱਕੇ ਹਨ*, ਅਤੇ ਜਲਵਾਯੂ ਲਗਾਤਾਰ ਬਦਲ ਰਿਹਾ ਹੈ।
*ਰਾਜ ਭਰ ਦੇ ਪਾਣੀ ਭੰਡਾਰ ਪੱਧਰਾਂ ਦੇ ਅਨੁਸਾਰ, 6 ਜਨਵਰੀ 2025 ਤੋਂ 6 ਜਨਵਰੀ 2026 ਤੱਕ।
ਵਿਕਟੋਰੀਆ ਦੇ ਭਾਈਚਾਰੇ ਵੀ ਤੇਜ਼ੀ ਨਾਲ ਵੱਧ ਰਹੇ ਹਨ।
ਆਉਣ ਵਾਲੇ ਦਹਾਕਿਆਂ ਵਿੱਚ, ਲੱਖਾਂ ਹੋਰ ਲੋਕ ਸਾਡੇ ਪਾਣੀ ‘ਤੇ ਨਿਰਭਰ ਕਰਨਗੇ।

ਲੱਖਾਂ ਘਰਾਂ ਵਿੱਚ ਚੁੱਕੇ ਗਏ ਛੋਟੇ-ਛੋਟੇ ਕਦਮ ਸਾਡੇ ਪਾਣੀ ਦੇ
ਭੰਡਾਰਾਂ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦੇ ਹਨ।
ਅਸੀਂ ਆਪਣੇ ਭਵਿੱਖ ਦੀ ਪਾਣੀ ਸਪਲਾਈ ਨੂੰ ਸੁਰੱਖਿਅਤ ਬਣਾਉਣ ਲਈ ਪਾਣੀ ਪ੍ਰਣਾਲੀਆਂ ਤਿਆਰ ਕਰ ਰਹੇ ਹਾਂ।
ਕੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਪਾਣੀ ਦਾ ਬਿੱਲ ਦਿਖਾਉਂਦਾ ਹੈ ਕਿ ਤੁਸੀਂ ਪ੍ਰਤੀ ਦਿਨ ਕਿੰਨਾ ਪਾਣੀ ਵਰਤਦੇ ਹੋ?
ਅਸੀਂ ਮਾਣ ਨਾਲ ਇਸ ਧਰਤੀ ਦੇ ਪਰੰਪਰਾਗਤ ਰਖਵਾਲਿਆਂ ਨੂੰ ਸਵੀਕਾਰ ਕਰਦੇ ਹਾਂ ਜਿਸ ‘ਤੇ ਅਸੀਂ ਕੰਮ ਕਰਦੇ ਅਤੇ ਰਹਿੰਦੇ ਹਾਂ, ਅਤੇ ਉਨ੍ਹਾਂ ਦੇ ਅਤੀਤ ਅਤੇ ਵਰਤਮਾਨ ਦੇ ਵੱਡ-ਵਡੇਰਿਆਂ ਨੂੰ ਸਤਿਕਾਰ ਭੇਟ ਕਰਦੇ ਹਾਂ। ਅਸੀਂ ਵਿਕਟੋਰੀਆਈ ਭਾਈਚਾਰੇ ਵਿੱਚ ਐਬੋਰਿਜ਼ਨਲ ਲੋਕਾਂ ਦੀ ਨਿਰੰਤਰ ਚੱਲਦੀ ਆ ਰਹੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਭਾਈਚਾਰਿਆਂ ਦੇ ਯੋਗਦਾਨ ਨੂੰ ਮੰਨਦੇ ਹਾਂ ਅਤੇ ਉਨ੍ਹਾਂ ਦੀ ਕਦਰ ਕਰਦੇ ਹਾਂ।
© 2026 Make Every Drop Count